logo

ਕੋਟਕਪੂਰਾ ਥਾਣਾ ਸਿਟੀ ਐਸ ਐਚ ਓ ਦੀ ਅਣਗਹਿਲੀ, ਦਰਖਾਸਤ ਦੇਣ ਦੇ 15 ਦਿਨ ਬੀਤ ਜਾਣ ਤੇ ਵੀ ਨਾ ਕੋਈ ਕਰਵਾਈ ਅਤੇ ਨਾ ਹੀ ਸੁਣਵਾਈ, ਜਿਲ੍ਹਾ ਫਰੀਦਕੋਟ ਪ੍ਰਸ਼ਾਸ਼ਨ ਸੁੱਤਾ ਘੂਕ ਨੀਂਦ, ਪ੍ਰਾਰਥੀ ਹਾਈ ਕੋਰਟ ਦਾ ਦਰਵਾਜਾ ਖੜਕਾਉਣ ਲਈ ਹੋਇਆ ਮਜਬੂਰ ।

ਮਲੇਰਕੋਟਲਾ (ਬਿਊਰੋ) ਬੀਤੇ ਦਿਨੀਂ ਰਵਿੰਦਰ ਕਪੂਰ ਉਰਫ ਰੋਮੀ ਕਪੂਰ ਪੁੱਤਰ ਸਵ ਸ਼੍ਰੀ ਸਰਦਾਰੀ ਲਾਲ ਕਪੂਰ ਵਾਸੀ ਕੋਟਕਪੂਰਾ ਵੱਲੋਂ ਇੱਕ ਧੋਖਾ ਧੜੀ ਦੀ ਦਰਖਾਸਤ ਲਿਖਤੀ ਰੂਪ ਵਿੱਚ ਥਾਣਾ ਸਿਟੀ ਕੋਟਕਪੂਰਾ ਵਿਖੇ ਮਿਤੀ 2 ਅਪ੍ਰੈਲ 2024 ਨੂੰ ਦਿੱਤੀ ਗਈ। ਜਿਹੜੀ ਕਿ ਇੱਕ ਸਕੋਡਾ ਕਾਰ ਨੰਬਰ PB 04V 0439 ਹਰਵਿੰਦਰ ਸਿੰਘ ਵਾਸੀ ਮੁਕਤਸਰ ਰੋਡ ਕੋਟਕਪੂਰਾ ਨੇ ਰਵਿੰਦਰ ਕਪੂਰ ਨੂੰ ਵੇਚੀ ਸੀ, ਰਵਿੰਦਰ ਕਪੂਰ ਵੱਲੋਂ ਜਦ ਉਸ ਕਾਰ ਦੇ ਕਾਗਜਾਂ ਦੀ ਪੁੱਛ ਪੜਤਾਲ ਕਰਵਾਈ ਗਈ ਤਾਂ ਉਹ ਕਾਰ ਫਰਜੀ ਕਾਗਜਾਤ ਨਾਲ ਫ਼ਰੀਦਕੋਟ ਜਿਲ੍ਹੇ ਵਿੱਚ ਰਜਿਸਟਰ ਕਰਵਾਈ ਗਈ ਸੀ, ਅਤੇ ਉਹ ਕਾਰ ਦਿੱਲ੍ਹੀ ਵਿੱਖੇ ਵੀ ਕਿਸੇ ਹੋਰ ਦੇ ਨਾਮ ਪਰ ਬੋਲਦੀ ਪਾਈ ਗਈ। ਇਸ ਬਾਬਤ ਜਦ ਰਵਿੰਦਰ ਕਪੂਰ ਵੱਲੋਂ ਕਾਰ ਵੇਚਣ ਵਾਲੇ ਹਰਵਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਸਨੇ ਪੱਲ੍ਹਾ ਝਾੜਦੇ ਹੋਏ ਕਿਹਾ ਕਿ ਹੁਣ ਕੁੱਝ ਨਹੀਂ ਹੋ ਸਕਦਾ, ਅਗਰ ਤੂੰ ਏਹੇ ਗੱਲ ਕਿਤੇ ਬਾਹਰ ਕੱਢੀ ਜਾਂ ਕੋਈ ਸ਼ਿਕਾਇਤ ਦਰਜ਼ ਕਰਵਾਈ ਤਾਂ ਇਸਦਾ ਨਤੀਜ਼ਾ ਬੁਰਾ ਹੋਵੇਗਾ, ਕਿਉੰ ਕਿ ਪੁਲਸ ਅਤੇ ਲੀਡਰ ਮੈਂ ਆਪਣੀ ਜੇਬ ਵਿੱਚ ਰੱਖਦਾ ਹਾਂ। ਹਰਵਿੰਦਰ ਸਿੰਘ ਦੀਆਂ ਏਹੇ ਗੱਲਾਂ ਓਦੋਂ ਸਾਬਿਤ ਹੋ ਗਈਆਂ ਜਦ ਰੋਮੀ ਕਪੂਰ ਵਲੋਂ 2ਅਪ੍ਰੈਲ 2024 ਨੂੰ ਸ਼ਿਕਾਇਤ ਦਰਜ਼ ਕਰਵਾਉਣ ਦੇ ਬਾਵਜੂਦ ਪੁਲਸ ਪ੍ਰਸ਼ਾਸ਼ਨ ਨੇ ਨਾ ਤਾਂ ਹਰਵਿੰਦਰ ਸਿੰਘ ਨੂੰ ਬੁਲਾ ਕੇ ਕੋਈ ਪੁੱਛ ਪੜਤਾਲ ਕੀਤੀ ਅਤੇ ਨਾ ਹੀ ਓਸਤੇ ਕੋਈ ਬਣਦੀ ਕਰਵਾਈ ਕੀਤੀ। ਜਿਸਦਾ ਸਿੱਟਾ ਏਹੇ ਨਿਕਲਿਆ ਕਿ ਹਰਵਿੰਦਰ ਸਿੰਘ ਵੱਲੋਂ ਇੱਕ ਝੂਠੀ ਅਤੇ ਬੇਬੁਨਿਆਦ ਦਰਖਾਸਤ ਰਵਿੰਦਰ ਕਪੂਰ ਤੇ 5 ਅਪ੍ਰੈਲ ਨੂੰ ਦੇ ਦਿੱਤੀ, ਕੀ ਕੋਟਕਪੂਰਾ ਪੁਲਸ ਹਰਵਿੰਦਰ ਸਿੰਘ ਨੂੰ ਜਾਣਬੁੱਝ ਕੇ ਟਾਈਮ ਦੇ ਰਹੀ ਸੀ ਕਿ ਉਹ ਕੋਈ ਬੇਬੁਨਿਆਦ ਸ਼ਿਕਾਯਤ ਦਰਜ ਕਰਵਾ ਸਕੇ??
ਜਦ ਰੋਮੀ ਕਪੂਰ ਵਲੋਂ ਬਾਰ ਬਾਰ ਥਾਣਾ ਸਿਟੀ ਕੋਟਕਪੂਰਾ ਦੇ ਚੱਕਰ ਕੱਢੇ ਗਏ ਤਾਂ ਰੋਮੀ ਕਪੂਰ ਨੂੰ +923084908987 ਵ੍ਹਟਸਐਪ ਨੰਬਰ ਤੋਂ ਕਾਲ ਆਉਂਦੀ ਹੈ ਕਿ ਤੂੰ ਆਪਣੀ ਦਰਖਾਸਤ ਵਾਪਿਸ ਲੇ ਲਾ ਨਹੀਂ ਤਾਂ ਨਤੀਜੇ ਵਾਸਤੇ ਤਿਆਰ ਰਹੀ। ਇਸ ਬਾਬਤ ਜਦ ਰੋਮੀ ਕਪੂਰ ਦੇ ਭਰਾ ਡਾਕਟਰ ਸਲਮਾਨ ਕਪੂਰ ਵੱਲੋਂ ਐਸ ਐਚ ਓ ਸਿਟੀ ਕੋਟਕਪੂਰਾ ਨੂੰ ਉਹਨਾਂ ਦੇ ਫੋਨ ਨੰਬਰ 7527017024 ਪਰ ਕਾਲ ਕਾਰਕੇ ਧਮਕੀਆਂ ਆਉਣ ਬਾਰੇ ਜਾਣੂ ਕਰਵਾਇਆ ਤਾਂ ਉਹਨਾਂ ਨੇ ਕਿਹਾ ਕਿ ਸਵੇਰੇ 9.30 ਤੇ ਰੋਮੀ ਨੂੰ ਥਾਣੇ ਭੇਜ ਦਿਓ ਮੈਂ ਖੁਦ ਦੇਖਦਾ ਹਾਂ ਕਿ ਮਾਮਲਾ ਕੀ ਹੈ, ਪਰ ਅਫਸੋਸ ਉਦੋਂ ਹੋਇਆ ਜਦ ਐਸ ਐਚ ਓ ਸਾਹਿਬ ਤਿੰਨ ਦਿਨ ਟਾਈਮ ਦੇਣ ਦੇ ਬਾਵਜੂਦ ਰੋਮੀ ਨੂੰ ਨਹੀਂ ਮਿਲੇ, ਹਤਾਸ਼ ਹੋਕੇ ਰੋਮੀ ਕਪੂਰ ਦੇ ਭਰਾ ਡਾਕਟਰ ਕਪੂਰ ਵੱਲੋਂ ਇੱਕ ਦਰਖਾਸਤ ਮਾਨਯੋਗ ਮੁੱਖ ਮੰਤਰੀ ਪੰਜਾਬ, ਡੀ ਜੀ ਪੀ ਪੰਜਾਬ, ਐਸ ਐਸ ਪੀ ਫ਼ਰੀਦਕੋਟ ਵਗੈਰਾ ਉਚ ਅਧਿਕਾਰੀਆਂ ਨੂੰ ਦਿੱਤੀ ਗਈ। ਜਿਸਦੇ ਸਿੱਟੇ ਵੱਜੋਂ grievance ID 20240327105 ਤਹਿਤ ਮਾਨਯੋਗ ਡੀਜੀਪੀ ਵੱਲੋਂ ਉਹ ਦਰਖਾਸਤ ਐਸ ਪੀ ਹੈਡ ਕ੍ਵਾਰਟਰ ਸਰਦਾਰ ਬਲਜੀਤ ਸਿੰਘ ਜੀ ਨੂੰ ਮਾਰਕ ਕਰਕੇ ਭੇਜ ਦਿੱਤੀ ਗਈ , ਅਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਸੇਕ੍ਰੇਟਰੀ ਹੋਮ ਅਫੇਅਰਸ ਅਤੇ ਜਸਟਿਸ ਅਤੇ ਸੁਪ੍ਰਿੰਟੈਂਡੈਂਟ ਫਾਲੋ ਅੱਪ ਸੈਕਸ਼ਨ ਜੀ ਨੂੰ ਮਾਰਕ ਕਰ ਦਿੱਤੀ।
ਸ਼ਰਮ ਦੀ ਹੱਦ ਉਦੋਂ ਪਾਰ ਹੋਈ ਜਦ ਉੱਚ ਅਧਿਕਾਰੀਆਂ ਵੱਲੋਂ ਦਰਖਾਸਤ ਮਾਰਕ ਹੋਣ ਤੋਂ ਬਾਅਦ ਰੋਮੀ ਕਪੂਰ ਦੇ ਭਰਾ ਡਾਕਟਰ ਕਪੂਰ ਵੱਲੋਂ ਐਸ ਐਚ ਓ ਸਿਟੀ ਕੋਟਕਪੂਰਾ ਜੀ ਨੂੰ ਫੋਨ ਕਰਕੇ ਪੁੱਛਿਆ ਤਾਂ ਐਸ ਐਚ ਓ ਸਾਹਿਬ ਦਾ ਜਵਾਬ ਸੀ ਕਿ ਕਿਹੜੀ ਦਰਖਾਸਤ ਕਿਸ ਬਾਬਤ ਸੀ, ਕਾਰ ਦਾ ਹੀ ਮਾਮਲਾ ਸੀ, ਕਿਸ ਵੱਲੋਂ ਸੀ ਦਰਖਾਸਤ ਵਗੈਰਾ ਵਗੈਰਾ? ਸ਼ਾਇਦ ਇਥੋਂ ਏਹੇ ਸਾਬਿਤ ਹੁੰਦਾ ਹੈ ਕਿ ਦਾਲ ਵਿਚ ਜਰੂਰ ਕੁੱਝ ਕਾਲਾ ਹੈ, ਜਾਂ ਕਿਤੇ ਕੋਟਕਪੂਰਾ ਪੁਲਸ ਪ੍ਰਸ਼ਾਸਨ ਕੁਰੱਪਸ਼ਨ ਦੀ ਭੇਂਟ ਤਾਂ ਨਹੀਂ ਚੜ੍ਹ ਚੁੱਕਾ ਕਿਤੇ??
ਡਾਕਟਰ ਕਪੂਰ ਨੇ ਪੰਜਾਬ ਪੁਲਸ ਦੇ ਆਨਲਾਈਨ ਪੋਰਟਲ ਤੇ ਵੀ ਦਰਖਾਸਤ ਜਮਾ ਕਾਰਵਾਈ ਜਿਸਦਾ ਨੰਬਰ 334253 ਹੈ ਅਤੇ ਏਹੇ ਦਰਖਾਸਤ ਏ ਐਸ ਆਈ ਸਰਦਾਰ ਇਕਬਾਲ ਸਿੰਘ ਜੀ ਨੂੰ ਮਾਰਕ ਕਰ ਦਿੱਤੀ ਗਈ ਹੈ, ਇਸਦੇ ਨਾਲ ਹੀ ਮਾਣਯੋਗ ਡੀਜੀਪੀ ਦਫ਼ਤਰ ਚੰਡੀਗੜ੍ਹ ਵੱਲੋਂ ਸ਼ਿਕਾਇਤ ਨੰਬਰ 1776/GC-7/PGD/24 ਮਿਤੀ 16 ਅਪ੍ਰੈਲ 2024 ਨੂੰ ਦਰਜ਼ ਕਰਕੇ ਐਸਐਸਪੀ ਫਰੀਦਕੋਟ ਜੀ ਨੂੰ ਤੁਰੰਤ ਲੋੜੀਦੀ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ, ਇਸਦੇ ਨਾਲ ਹੀ ਗਰੀਏਵਂਸ ਆਈ ਡੀ ਨੰਬਰ 20240337105 ਦੇ ਤਹਿਤ ਡਾਇਰੈਕਟਰ ਜਨਰਲ ਆਫ ਪੁਲਸ ਜੀ ਦੇ ਦਿਸ਼ਾ ਨਿਰਦੇਸ਼ ਤੇ ਐਸ ਪੀ ਹੈੱਡ ਕ੍ਵਾਰਟਰ ਫਰੀਦਕੋਟ ਜੀ ਵਲੋਂ ਡੀ ਐਸ ਪੀ ਕੋਟਕਪੂਰਾ ਜੀ ਨੂੰ ਤੁਰੰਤ ਕਾਰਵਾਈ ਲਈ ਦਰਖਾਸਤ ਮਿਤੀ 15-4-2024 ਨੂੰ ਮਾਰਕ ਕਰ ਦਿੱਤੀ ਹੈ।
ਲਿਹਾਜਾ ਕਪੂਰ ਪਰਿਵਾਰ ਵੱਲੋਂ ਬਾਰ ਬਾਰ ਗੁਹਾਰ ਲਗਾਉਣ ਦੇ ਬਾਵਜੂਦ ਪੁਲਸ ਵੱਲੋਂ ਕੋਈ ਕਰਵਾਈ ਨਾ ਹੁੰਦੀ ਦੇਖ ਅਗਰ ਉਹਨਾਂ ਦੀ ਜਾਨ ਵ ਮਾਲ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸਦਾ ਜਿੰਮੇਦਾਰ ਜਿਲ੍ਹਾ ਪੁਲਿਸ ਪ੍ਰਸ਼ਾਸਨ ਅਤੇ ਉਕਤ ਹਰਵਿੰਦਰ ਸਿੰਘ ਹੋਵੇਗਾ, ਕਪੂਰ ਪਰਿਵਾਰ ਨੇ ਮੁੱਖ ਮੰਤਰੀ ਪੰਜਾਬ ਜੀ ਅਤੇ ਡੀਜੀਪੀ ਪੰਜਾਬ ਜੀ ਅੱਗੇ ਬੇਨਤੀ ਕੀਤੀ ਕਿ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇਂ ਅਤੇ ਅਗਰ ਪੁਲਸ ਪ੍ਰਸ਼ਾਸਨ ਕੁਰੱਪਸ਼ਨ ਦੀ ਭੇਂਟ ਚੜ੍ਹ ਗਿਆ ਹੈ ਤਾਂ ਸੰਬੰਧਿਤ ਅਧੀਕਾਰੀਆਂ ਤੇ ਬਣਦੀ ਕਰਵਾਈ ਕੀਤੀ ਜਾਵੇ। ਅਤੇ ਉਹਨਾਂ ਦੇ ਪਰਿਵਾਰ ਨੂੰ ਪੁਲਸ ਸੁਰੱਖਿਆ ਪ੍ਰਦਾਨ ਕੀਤੀ ਜਾਵੇ।

4
3014 views